Pages

Wednesday, May 4, 2011

'ਸੰਤ'

 'ਸੰਤ'
'ਸੰਤ' ਸਿਰਫ਼ ਪਹਿਰਾਵੇ ਦਾ ਨਾਮ ਨਹੀਂ,
'ਸੰਤ' ਸਿਰਫ਼ ਪਹਿਰਾਵੇ ਦਾ ਨਾਮ ਨਹੀਂ ।
ਪੋਚਵੇਂ ਕਦਮਾਂ, ਨਾਹੀਂ ਪੋਲੇ-ਪੋਲੇ ਸ਼ਬਦਾਂ ਦਾ,
ਨਾਹੀਂ ਸਟੇਜ਼ਾਂ ਦੀਆਂ ਤਕਰੀਰਾਂ, ਕਥਾਵਾਂ ਤੇ ਹਰਮੋਨੀਅਮ ਦੀਆਂ ਧੁੰਨਾਂ,
ਅੱਧ ਮੀਟੀਆਂ ਜਿਹੀਆਂ ਅੱਖਾਂ ਤਾਂ ਬਗਲੇ ਦੀਆਂ ਵੀ ਹੁੰਦੀਆਂ ਨੇ ।
ਅੱਧ ਮੀਟੀਆਂ ਜਿਹੀਆਂ ਅੱਖਾਂ, ਤਾਂ ਬਗਲੇ ਦੀਆਂ ਵੀ ਹੁੰਦੀਆਂ ਨੇ,
'ਸੰਤ' ਦਾ ਅਰਥ ਹੰਦਾ ਹੈ, 'ਸੱਚ' ਨੂੰ ਜਾਣ ਲੈਣਾ ।
'ਸੰਤ' ਦਾ ਅਰਥ ਹੰਦਾ ਹੈ, 'ਸੱਚ' ਨੂੰ ਜਾਣ ਲੈਣਾ,
ਸੱਚ ਤੇ ਖੜ ਜਾਣਾ, ਸੱਚ ਨੂੰ ਸੁਣ ਜਾਣਾ,
ਸੱਚ ਨੂੰ ਕਹਿ ਜਾਣਾ, ਸੱਚ ਨੂੰ ਸਹਿ ਜਾਣਾ,
ਸਤ-ਚਿੱਤ ਆਨੰਦ ਵਾਂਗ ਹੀ ਸਦਾ ਸੱਤ, ਸੱਤ ਹੋ ਜਾਣਾ।
ਪਹਿਰਾਵੇ ਦਾ ਨਾਮ, 'ਸੰਤ' ਨਹੀਂ ਹੁੰਦਾ,
ਨਾਹੀਂ ਪੋਚਵੇਂ ਕਦਮਾਂ ਤੇ ਪੋਲੇ-ਪੋਲੇ ਸ਼ਬਦਾਂ ਦਾ ਨਾਮ 'ਸੰਤ' ਹੋ ਸਕਦਾ ਹੈ,
ਨਾਹੀਂ ਪੋਚਵੇਂ ਕਦਮਾਂ ਤੇ ਪੋਲੇ-ਪੋਲੇ ਸ਼ਬਦਾਂ ਦਾ ਨਾਮ 'ਸੰਤ' ਹੋ ਸਕਦਾ ਹੈ ।

(ਅਮਰਦੀਪ ਸਿੰਘ 'ਅਮਰ')