ਬਿਪਰ ਨੂੰ
ਤੂੰ ਤੇ ਤੇਰੀਆਂ ਅਦਾਲਤਾਂ,ਦੋਨੋ ਹੀ ਝੂਠੇ ਦੋਨੋ ਹੀ ਛਲੀਏ,
ਤੂੰ ਤੇ ਤੇਰੀਆਂ ਅਦਾਲਤਾਂ,ਦੋਨੋ ਹੀ ਝੂਠੇ ਦੋਨੋ ਹੀ ਛਲੀਏ,
ਤੈਨੂੰ ਗੁੜਤ੍ਹੀ ਮਿਲੀ ਜਨਮ ਤੋਂ ਹੀ, ਸਾਮ ਦਾਮ ਦੰਡ ਭੇਦ ਦੀ,
ਤੂੰ ਝੂਠ ਛਲਨੂੰ ਨੀਤੀ ਕਹਿ ਕੇ ਵਡਿਆਉਂਦਾ, ਤੂੰ ਆਪਣੀਆਂ ਲਾਲਸਾਵਾਂਨੂੰ ਐਸ਼ਾਂਨੂੰ,
ਲੀਲਾਵਾਂ ਕਹਿ ਕੇ ਪ੍ਰਚਾਰਦਾ, ਰਾਵਣ ਹੋਵੇ ਚਾਹੇ ਭਵੀਸ਼ਨ ਚਾਹੇ ਹਨੂੰਮਾਨ,
ਹਮੇਸ਼ਾਂ ਤੇਰੇ ਦੰਭ ਦਾ ਹੋਏ ਸ਼ਿਕਾਰ, ਬਾਲੀ ਹੋਵੇ ਚਾਹੇ ਜਰਾਸੰਧ ਜਾਂ ਦੁਰਯੋਧਨ,
ਤੂੰ ਕਪਟ ਨਾਲ ਕੀਤੇ ਪਾਰ,ਸਰੂਪ ਨਖਾਂ, ਕੁਬਜ਼ਾਂ ਜਾਂ ਚੰਦਰਾਵਲ ਨਾਲ,
ਕੀਤੇ ਬਲਾਤਕਾਰਨੂੰ ਤੇਰੇ ਛੁਣਛੁਣਿਆਂ ਨੇ, ਬਿੰਦ੍ਰਾਬਨ ਵਿਚ ਕੀਤੇ ਰੰਗ ਦਾ ਨਾਂ ਦਿੱਤਾ,
ਤੂੰ ਮਾਰ ਕੇ ਸਵਰਗ ਦਾ ਲਾਲਚ, ਜਾਂ ਨਰਕ ਦੇ ਡਰਾਵੇ ਦਿੰਦਾ ਰਿਹਾ,
ਪਰ ਤੈਨੂੰ ਪਤਾ ਹੋਣਾ ਚਾਹੀਦੈ, ਕਿ ਇਹ ਯੁੱਗਵੇਦਾਂ ਦਾ,
ਗੀਤਾ ਦਾ, ਪੰਚਵਟੀ ਜਾਂ ਜਮਨਾ ਕਿਨਾਰੇ ਕੀਤੀਆਂ,
ਰਾਸਾਂ ਦਾ ਯੁੱਗ ਨਹੀਂ, ਇਹ ਯੁੱਗ ਹੱਕਾਂ ਦੇ ਸੰਗਰਾਮ ਦਾ ਯੁੱਗ ਹੈ,
ਤੇਰੇ ਸਦੀਆਂ ਤੋਂ ਕੀਤੇ ਜ਼ੁਲਮਾਂ ਬਦਲੇ,
ਸਾਡੇ ਇੰਤਕਾਮ ਦਾ ਯੁੱਗ ਹੈ, ਤੇ ਹੱਕਾਂ ਗੱਲ ਕਰਨ ਬਦਲੇ,
ਤੂੰ ਮੈਨੂੰ ਮਾਰ ਭਾਵੇਂ ਸਾੜ, ਉਮਰ ਕੈਦ ਕਰ ਭਾਵੇਂ ਸੂਲੀ ਚਾੜ,
ਹੁਣ ਤਾਂ ਮੈਂ ਕੂਕ ਕੂਕ ਕੇ ਕਹਾਂਗਾ, ਕਿ ਤੇਰੀਆਂ ਅਦਾਲਤਾਂ ਤੇਰੀਆਂ ਕਚਿਹਰੀਆਂ ਤੋਂ,
ਮੈਂ ਇਨਸਾਫ਼ ਦੀ ਭੀਖ ਨਹੀਂ ਮੰਗਦਾਹੁਣ ਮੈਂ ਖੁਦ ਇਨਸਾਫ਼ ਕਰਾਂਗਾ,
ਇਨਸਾਫ਼ ਲਈ ਲੜਾਂਗਾ, ਉਦੋਂ ਤੱਕ,ਜਦੋਂ ਤੱਕ ਇਨਸਾਫ਼ ਦਾ ਰਾਜ ਕਾਇਮ ਨਹੀਂ ਹੁੰਦਾ।
ਅਮਰਦੀਪ ਸਿੰਘ ਅਮਰ
ਅਮਰਦੀਪ ਸਿੰਘ ਅਮਰ