ਰੋਂਦੀ ਰੂਹ ਪੰਜਾਬ ਦੀ, ਕਰਦੀ ਪੁਕਾਰ ਪਾਤਸ਼ਾਹ,
ਹੱਥ ਬੰਨ੍ਹ ਮੇਰੀ ਅਰਜ਼ ਹੈ, ਸੁਨਣਾ ਦਾਤਾਰ ਪਾਤਸ਼ਾਹ,
ਮੇਰੀ ਇਸ ਅਰਦਾਸ ਦਾ ਤਾਂ ਏਨਾ ਕੁ ਨਿਚੋੜ ਹੈ,
ਹੁਣ ਤਾਂ ਸਿਖ ਕੌਮ ਨੂੰ ਫਿਰ ਭਿੰਡਰਾਂਵਾਲੇ ਦੀ ਲੋੜ ਹੈ।
ਭੇਜ ਤੇਰ੍ਹਾਂ ਮਰਜੀਵੜੇ ਤੇ ਫੌਜਾ ਸਿੰਘ ਨੂੰ ਘੱਲ ਦੇ,
ਦੇਹਧਾਰੀਆਂ ਦੇ ਹੜ੍ਹ ਨੂੰ ਆਕੇ ਜਿਹੜਾ ਠ੍ਹੱਲ ਦੇ,
ਨਰਕਧਾਰੀ ਕੋਈ ਇੱਕ ਨਹੀਂ ਹੁਣ ਤਾਂ ਲੱਖ ਕਰੋੜ ਹੈ,

ਸੁਖਦੇਵ ਨੂੰ ਮਨਬੀਰ ਨੂੰ ਜਾਂ ਕੁਹਾੜ ਨੂੰ ਭੇਜ ਦੇ,
ਪੱਗ ਰੱਖੇ ਮੇਰੇ ਸਿਰ ਉੱਤੇ ਕਿਸੇ ਸਰਦਾਰ ਨੂੰ ਭੇਜ ਦੇ,
ਭੇਜੋ ਜਿੰਦੇ ਸੁੱਖੇ ਨੂੰ ਜਿਹਨਾਂ ਦੀ ਲੱਗਦੀ ਥੋੜ ਹੈ,
ਹੁਣ ਤਾਂ ਸਿਖ ਕੌਮ ਨੂੰ ਫਿਰ ਭਿੰਡਰਾਂਵਾਲੇ ਦੀ ਲੋੜ ਹੈ।
ਕੋਈ ‘ਬੁੱਧ ਸਿੰਘ ਵਾਲੇ’ ਦਾ ਸੂਰਮਾਂ ਪਤਾ ਨ੍ਹੀ ਕਿੱਥੇ ਸੌਂ ਗਿਆ,
ਸੁੱਤੇ ਨੂੰ ਸਦੀਆਂ ਲੰਘੀਆਂ ਅੱਜ ਹੋਰ ਜ਼ਮਾਨਾ ਭੌਂਅ ਗਿਆ,
ਜਾਂ ਪਿਛਾਂਹ ਨੂੰ ਮੋੜ ਦੇ ਸਮਾਂ ਜੋ ਅਮੋੜ ਹੈ,
ਹੁਣ ਤਾਂ ਸਿਖ ਕੌਮ ਨੂੰ ਫਿਰ ਭਿੰਡਰਾਂਵਾਲੇ ਦੀ ਲੋੜ ਹੈ।
ਰੋਂਦਾ ‘ਅਮਰ’ ਕਹਿ ਰਿਹਾ ਮੇਰੀ ਕਹਾਣੀ ਦਾਤਿਆ,
ਖ਼ੂਨ ਮੇਰੇ ਪੁੱਤਾਂ ਦਾ ਵਗਿਆ ਜਿਉਂ ਪਾਣੀ ਦਾਤਿਆ,
ਸਹੁੰ ਮੈਨੂੰ ਇਸ ਖ਼ੂਨ ਦੀ ਮੇਰੀ ਟੁੱਟੀ ਕੰਮਰੋੜ ਹੈ,
ਹੁਣ ਤਾਂ ਸਿਖ ਕੌਮ ਨੂੰ ਫਿਰ ਭਿੰਡਰਾਂਵਾਲੇ ਦੀ ਲੋੜ ਹੈ ।

ਅਮਰਦੀਪ ਸਿੰਘ ਅਮਰ