Pages

Tuesday, May 10, 2011

ਰਾਂਝਾ ਜੋਗੀ

ਰਾਂਝਾ ਜੋਗੀ
ਜੇ ਗੱਲ ਹੀਰ ਦੇ ਇੱਕ ਚੁੰਮਣ ਦੀ ਹੁੰਦੀ
ਤਾਂ ਚਾਕ ਬਣਿਆਂ ਹੀ ਸਰ ਸਕਦਾ ਸੀ
ਅਸੀ ਵੀ ਕੰਨ ਨਾ ਪੜਵਾਂੳਦੇ
ਅਸੀ ਵੀ ਜੋਗ ਨਾ ਲੈਂਦੇ
ਖੇੜਿਆਂ ਵਾਲ਼ੇ ਹਰ ਵਾਰੀ ਕਾਂ ਨਾਲ ਕੂੰਜ ਪ੍ਰਣਾਅ ਕੇ
ਹੀਰ ਵਾਲ਼ੇ ਬਣ ਬਹਿੰਦੇ ਆ
ਐਂਤਕੀ ਬਾਲ ਨਾਥ ਨੂੰ ਕਹਿਣੈ
ਕਿ ਟਿੱਲੇ ਤੇ ਬੰਦੂਕਾਂ ਬੀਜੇ
ਹੀਰ ਮਿਲ਼ਦੀ ਐ ਮਿਲੇ
ਨਹੀ ਫੇਰ ਸਹੀ
ਕੈਦੋਂ ਤੇ ਕਾਣਾ ਸੈਦਾ ਨਹੀ ਸੁੱਕੇ ਜਾਣ ਦੇਣੇ ਬੱਸ
ਅਮਰਦੀਪ ਸਿੰਘ ਅਮਰ