ਤੇਰੇ ਸ਼ਹਿਰ ਦੀ ਇੱਕ ਗੱਲ
ਤੇਰੇ ਸ਼ਹਿਰ ਦੀ ਇੱਕ ਗੱਲ ਖਾਸ ਦੇਖੀ,
ਹਰ ਫੁੱਲ ਮੁਰਝਾਇਆ ਕਲੀ ਉਦਾਸ ਦੇਖੀ।
ਹਰ ਫੁੱਲ ਮੁਰਝਾਇਆ ਕਲੀ ਉਦਾਸ ਦੇਖੀ।
ਹਰ ਚੌਂਕ ਹਰ ਚੋਰਾਹੇ ਲੱਗੇ ਹੋਏ ਖੂਹ ਦੇਖੇ,
ਨੈਣਾਂ 'ਚ ਐਪਰ ਤੇਰੇ ਡਾਢੀ ਪਿਆਸ ਦੇਖੀ।
ਕਾਨ੍ਹ ਦੇ ਹੱਥੋ ਹੀ ਲੁੱਟੀ ਗਈ ਰਾਧਕਾ,
ਬਿਦ੍ਰਰਾਬਨ 'ਚ ਤੇਰੇ ਕੈਸੀ ਹੈ ਰਾਸ ਦੇਖੀ।
ਜਿੱਦਣ ਵਣਜ ਸਹੇੜੇ ਕਰਮੀਂ ਗ੍ਰਹਿਣ ਲੱਗਿਆ,
ਪੁਨਿੰਆਂ ਦੇ ਚੰਦ ਉਤੇ ਮੱਸਿਆ ਦੀ ਰਾਤ ਦੇਖੀ।
ਇਕ ਹੱਥ ਅੰਦਰ ਕਲਮ ਦੂਜੇ ਜਿਸ ਰਫਲ ਰੱਖੀ,
ਕਦਮਾਂ 'ਚ ਉਸਦੇ ਵਿਛਦੀ ਸੂਹੀ ਪ੍ਰਭਾਤ ਦੇਖੀ।
'ਅਮਰ' ਦੀ ਮੌਤ ਉਤੇ ਕਰਦੇ ਨੇ ਬਹਿਸ ਜੇਹੜੇ,
ਰੋਹੀ ਦੇ ਪੁਲ 'ਤੇ ਰੁਲ਼ਦੀ ਉਹਨਾਂ ਨਾਂ ਲਾਸ਼ ਦੇਖੀ।
ਅਮਰਦੀਪ ਸਿੰਘ ਅਮਰ